ਕ੍ਰਿਕੇਟਰ ਪ੍ਰਿਥਵੀ ‘ਤੇ ਬੈਨ ਮਗਰੋਂ ਸੁਨੀਲ ਸ਼ੈਟੀ ਦੀ ਨਸੀਹਤ

ਭਾਰਤੀ ਕ੍ਰਿਕੇਟਰ ਪ੍ਰਿਥਵੀ ਸ਼ਾਹ ‘ਤੇ ਬੈਨ ਲੱਗਣ ਤੋਂ ਬਾਅਦ ਬਾਲੀਵੁੱਡ ਦੇ ਅੰਨਾ ਯਾਨੀ ਸੁਨੀਲ ਸ਼ੈਟੀ ਨੇ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਪ੍ਰਿਥਵੀ ਬਾਰੇ ਟਵਿਟਰ ‘ਤੇ ਬਿਆਨ ਨੂੰ ਰੀ-ਟਵੀਟ ਕਰਦੇ ਹੋਏ ਉਮੀਦ ਕੀਤੀ ਹੈ ਕਿ ਉਹ ਦਮਦਾਰ ਵਾਪਸੀ ਕਰਨਗੇ। ਬੀਸੀਸੀਆਈ ਨੇ ਉਸ ਨੂੰ ਦਵਾਈਆਂ ਦਾ ਸੇਵਨ ਕਰਨ ਕਰਕੇ ਅੱਠ ਮਹੀਨਿਆਂ ਲਈ ਬੈਨ ਕੀਤਾ ਹੈ।

ਸੁਨੀਲ ਨੇ ਟਵਿਟਰ ‘ਤੇ ਲਿਖਿਆ, “ਖੁਦ ਤੇ ਆਪਣੇ ਟੇਲੈਂਟ ‘ਤੇ ਯਕੀਨ ਰੱਖੋ ਪ੍ਰਿਥਵੀ,, ਇਹ ਸਮਾਂ ਲੰਘ ਜਾਵੇਗਾ। ਉਮੀਦ ਹੈ ਕਿ ਤੁਸੀਂ ਹੋਰ ਤਾਕਤ ਨਾਲ ਵਾਪਸ ਆਓਗੇ। ਗੌਡ ਬਲੈਸ,,ਹਮੇਸ਼ਾ।”

ਬੀਸੀਸੀਆਈ ਵੱਲੋਂ ਬੈਨ ਤੋਂ ਬਾਅਦ ਪ੍ਰਿਥਵੀ ਨੇ ਇੱਕ ਬਿਆਨ ਜਾਰੀ ਕੀਤਾ ਸੀ ਜਿਸ ‘ਚ ਉਸ ਨੇ ਆਪਣੀ ਗਲਤੀ ਮੰਨੀ ਸੀ। ਪ੍ਰਿਥਵੀ ਨੇ ਇਹ ਦਵਾਈਆਂ ਇੰਦੌਰ ‘ਚ ਫਰਵਰੀ ‘ਚ ਹੋਏ ਸਈਦ ਮੁਸ਼ਤਾਕ ਅਲੀ ਟਰੌਫੀ ਦੌਰਾਨ ਖੰਘ ਹੋਣ ‘ਤੇ ਲਈ ਸੀ। ਇਸ ਨੂੰ ਡੋਪਿੰਗ ਨਿਯਮ ਦਾ ਉਲੰਘਨ ਕਿਹਾ ਗਿਆ। ਬੀਸੀਸੀਆਈ ਦਾ ਬੈਨ 16 ਮਾਰਚ, 2019 ਤੋਂ ਸ਼ੁਰੂ ਹੋ 15 ਨਵੰਬਰ2019 ਤਕ ਰਹੇਗਾ।

Vinkmag ad

Read Previous

ਵੈਨਕੂਵਰ ‘ਚ ਪੰਜਾਬੀ ਗਾਇਕ ਗੁਰੂ ਰੰਧਾਵਾ ‘ਤੇ ਹਮਲਾ

Read Next

ਹੁਣ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਵਾਲੀ ਥਾਂ ‘ਤੇ ਪੁੱਜਦੇ ਹੀ ਕਰਨਾ ਪਵੇਗਾ ਇਹ ਕੰਮ