ਕੈਲੇਫ਼ੋਰਨੀਆ ਵਿਚ ਗੋਲੀਬਾਰੀ, 3 ਹਲਾਕ

ਕੈਲੇਫ਼ੋਰਨੀਆ ਦੇ ਗਿਲਰੌਏ ਸ਼ਹਿਰ ਵਿਚ ਚੱਲ ਰਹੇ ਗਾਰਲਿਕ ਫ਼ੈਸਟੀਵਲ ਦੌਰਾਨ ਇਕ ਬੰਦੂਕਧਾਰੀ ਨੇ ਅੰਨੇਵਾਹ ਗੋਲੀਆਂ ਚਲਾ ਕੇ ਤਿੰਨ ਜਣਿਆਂ ਦੀ ਹੱਤਿਆ ਕਰ ਦਿਤੀ ਜਦਕਿ 15 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਹਮਲਾਵਰ ਨੂੰ ਮਾਰ ਮੁਕਾਇਆ। ਪੁਲਿਸ ਨੇ ਦੱਸਿਆ ਕਿ ਹਮਲਾਵਰ ਮੇਲੇ ਦੇ ਪਿਛਲੇ ਪਾਸੇ ਤੋਂ ਕੰਡਿਆਲੀ ਤਾਰ ਵੱਢ ਕੇ ਦਾਖ਼ਲ ਹੋਇਆ ਅਤੇ ਰਾਈਫ਼ਲ ਰਾਹੀਂ ਕਤਲੇਆਮ ਨੂੰ ਅੰਜਾਮ ਦਿਤਾ। ਗਿਲਰੌਏ ਦੇ ਪੁਲਿਸ ਮੁਖੀ ਸਕੌਟ ਸਮਿਥੀ ਨੇ ਦੇਰ ਰਾਤ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਗੋਲੀਬਾਰੀ ਵਿਚ ਇਕ ਹੋਰ ਹਮਲਾਵਰ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਜਨਤਕ ਨਹੀਂ ਕੀਤੀ ਅਤੇ ਗੋਲੀਬਾਰੀ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਵੀ ਕੁਝ ਕਹਿਣ ਤੋਂ ਨਾਂਹ ਕਰ ਦਿਤੀ।

Vinkmag ad

Read Next

ਹੁਣ ਮੋਬਾਇਲ ਇੰਟਰਨੈੱਟ ਤੋਂ ਬਿਨ੍ਹਾਂ ਚੱਲੇਗਾ WhatsApp